Monday, 14 January 2013

ਜਾਪੁ ਸਾਹਿਬ ਜੀ ਦੀ ਬਾਣੀ - ਅਜਮੇਰ ਸਿੰਘ ਰੰਧਾਵਾ


ਸਾਧ ਸੰਗਤ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ!

ਓੰਜ ਤੇ ਪਿਛਲੇ ਕੁਝ ਸਾਲਾਂ ਤੋਂ ਕੁਝ ਪ੍ਰਚਾਰਕ ਸਿਖ ਹੁੰਦੇ ਹੋਏ ਵੀ ਆਪਣੇ ਹੀ ਗੁਰੂ ਸਾਹਿਬਾਨ ਅਤੇ ਗੁਰਬਾਣੀ ਤੇ ਕਿੰਤੂ ਕਰਦੇ ਆ ਰਹੇ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਵੀ ਕਦੀ ਖੁੱਲ ਕੇ ਇਹਨਾ ਤੇ ਲਗਾਮ ਲਾਓਣ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਕਰਕੇ ਇਹਨਾ ਗੁਰੂ ਨਿੰਦਕਾਂ ਦੇ ਹੌਂਸਲੇ ਵਧਦੇ ਹੀ ਜਾ ਰਹੇ ਨੇ! ਹੁਣ ਇਹਨਾ ਨੂੰ ਇਕ ਹੋਰ ਗੁਰੂ ਨਿੰਦਕ ਸਰਬਜੀਤ ਸਿੰਘ ਧੁੰਦਾ ਮਿਲ ਗਿਆ ਹੈ ਜਿਹੜਾ ਕਦੀ ਦਰਬਾਰ ਸਾਹਿਬ ਜੀ ਵਿਖੇ ਚਲਦੇ ਕੀਰਤਨ ਉੱਤੇ ਤੇ ਕਦੀ ਦਸਮ ਪਾਤਸ਼ਾਹ ਜੀ ਦੀ ਬਾਣੀ ਤੇ ਕਿੰਤੂ ਪ੍ਰੰਤੂ ਕਰਦਾ ਹੀ ਰਹਿੰਦਾ ਹੈ---ਓਹ ਵੀ ਸਿਰਫ ਚਾਰ ਪੈਸੇ ਕਮਾਓਣ ਦੀ ਖਾਤਿਰ ਹੀ ਸੰਗਤਾਂ ਨੂੰ ਗੁਰਬਾਣੀ ਦੀ ਗਲਤ ਵਿਆਖਿਆ ਕਰਕੇ! ਜਿਵੇਂ ਅਸੀਂ ਪਹਿਲਾਂ ਵੀ ਇਸ ਵੱਲੋਂ ਪੰਥ ਪ੍ਰਵਾਨਿਤ ਜਾਪੁ ਸਾਹਿਬ ਜੀ ਦੀ ਬਾਣੀ ਤੇ ਕਿੰਤੂ ਕੀਤੇ ਜਾਣ ਦੀ ਨਿਖੇਦੀ ਕਰਦੇ ਹਾਂ ਅਤੇ ਸੰਗਤਾਂ ਨੂ ਜਾਪੁ ਸਾਹਿਬ ਜੀ ਦਾ ਸੱਚ ਦਸਣ ਦਾ ਉਪਰਾਲਾ ਕਰਦੇ ਹਾਂ, ਉਮੀਦ ਹੈ ਕਿ ਆਪ ਜੀ ਸੱਚ ਨਾਲ ਵਾਕਿਗ ਹੋਵੋਗੇ ਅਤੇ ਇਹਨਾ ਗੁਰੂ ਨਿੰਦਕਾਂ ਦੇ ਗੁਰੂ ਵਿਰੋਧੀ ਪ੍ਰਚਾਰ ਤੋਂ ਸੁਚੇਤ ਰਹੋਗੇ !
ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ 31 ਰਾਗਾਂ ਵਿਚ ਲਿਖੀ ਗਈ ਹੈ ਅਤੇ ਚੰਗੇ ਕੀਰਤਨੀਏ ਸਿੰਘ ਇਹਨਾ ਰਾਗਾਂ ਨਾਲ ਹੀ ਗੁਰਬਾਣੀ ਦਾ ਗਾਇਨ ਕਰਦੇ ਹਨ ਪਰ ਸ੍ਰੀ ਜਾਪੁ ਸਾਹਿਬ ਜੀ ਦੀ ਬਾਣੀ ਛੰਦਾਂ ਵਿਚ ਲਿਖੀ ਗਈ ਹੈ ਅਤੇ ਅਕਾਲ ਪੁਰਖ ਦੀ ਮਹਿਮਾ ਦਾ ਬਖਾਨ ਕਰਦੀ ਹੈ! ਹੁਣ ਇਸ ਬਾਣੀ ਦੀ ਵਿਆਖਿਆ ਕਰਣ ਤੋਂ ਪਹਿਲਾਂ ਸਾਨੂ ਦੋ ਗੱਲਾਂ ਤੇ ਵਿਚਾਰ ਕਰਨਾ ਚਾਹਿਦਾ ਹੈ ਕਿ,

1- ਗੁਰਬਾਣੀ ਕੀ ਹੈ, ਅਤੇ,
2- ਅਕਾਲ ਅਤੇ ਕਾਲ ਵਿਚ ਕੀ ਫ਼ਰਕ ਹੈ!

1- ਭਾਈ ਕਾਹਨ ਸਿੰਘ ਜੀ ਨਾਭਾ ਵੱਲੋਂ ਮਹਾਨ ਕੋਸ਼ ਵਿਚ ਗੁਰਬਾਣੀ ਦੇ ਅਰਥ ਇੰਜ ਦਿੱਤੇ ਨੇ ... ਪਹਿਲੇ ਗੁਰੂ ਤੋਂ ਲੈ ਕੇ ਦਸਵੇਂ ਗੁਰੂ ਵੱਲੋਂ ਉਚਾਰਿਤ ਬਾਣੀ ਅਤੇ wikipedia ਵੀ ਇਹੋ ਅਰਥ ਹੀ ਦਸਦਾ ਹੈ ...Gurbani (Punjabi: ਗੁਰਬਾਣੀ) is the term used by Sikhs to refer to any compositions of the Sikh Gurus. Gurbani is composed of two words: 'Gur' meaning 'the Guru's' and 'bani' meaning 'word'. Extracts from Sri Guru Granth Sahib ji are called Gutkas (small books) containing sections of Gurbani.ਅਤੇ ਅਸੀਂ ਵੀ ਉਸ ਸਾਰੀ ਬਾਣੀ ਨੂੰ ਗੁਰੂ ਕਿਰਤ ਮੰਨਦੇ ਹਨ ਜੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉੱਚਾਰਨ ਕੀਤੀ ਗਈ! ਜੇ ਕਿਸੇ ਨੂੰ ਕਿਸੇ ਬਾਣੀ ਤੇ ਸ਼ੰਕਾ ਹੈ ਤਾਂ ਓਹ ਆਪਣੇ ਵਿਚਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਨਿਵਾਰਣ ਲਈ ਭੇਜੇ ਐਵੇਂ ਕਿੰਤੂ ਪ੍ਰੰਤੂ ਕਰਕੇ ਸਿਖ ਸੰਗਤਾਂ ਨੂੰ ਗੁਮਰਾਹ ਕਰਣ ਦੀ ਕੋਝੀ ਕੋਸ਼ਿਸ਼ ਨਾ ਕਰੇ! ਇਸ ਨਾਲ ਪੰਥ ਦੋ ਫਾੜ ਹੁੰਦਾ ਹੈ! ਸਿਖ ਧਰਮ ਦੇ ਵਿਚ ਗਿਆਨੀਆਂ, ਸੰਪਰਦਾ ਪ੍ਰਮੁਖ ਅਤੇ ਵਿਚਾਰਵਾਨ ਸਿਖ ਇਤਹਾਸਕਾਰਾਂ ਦੀ ਘਟ ਨਹੀਂ ਜੋ ਇਸ ਸਭਤੇ ਆਪਣੇ ਬਹੁਮੁੱਲੀ ਸੇਧ ਨਾ ਦੇ ਸਕਣ ! ਅੱਜ ਜਰ ਅਨਪੜ ਅਠਵੀੰ ਫੇਲ ਵੀ ਪ੍ਰੋਫ਼ੇਸਰ ਬਣੀ ਫਿਰਦਾ---ਲੋੜ ਹੈ ਇਹਨਾ ਗੁਰੂ ਨਿੰਦਕਾਂ ਨੂੰ ਪਛਾਣਨ ਦੀ!

2- ਸੋ ਸਾਧ ਸੰਗਤ ਜੀ, ਇਸ ਅਕਾਲ ਪੁਰਖ ਦੀ ਪੂਜਾ ਨੂੰ ਲੈ ਕੇ ਹੀ ਗੁਰੂ ਨਿੰਦਕ ਦਰਸ਼ਨ ਸਿੰਘ ਰਾਗੀ ਅਤੇ ਉਸਦੇ ਸਾਥੀਆਂ ਨੇ ਪਹਿਲਾਂ ਵੀ ਪ੍ਰਪੰਚ ਰਚ ਕੇ ਆਪਣਾ ਪੰਥ ਗੁਰੂ ਪੰਥ ਚਲਾਇਆ ਸੀ, ਜਿਸ ਦੀ ਵਿਆਪਕ ਜਾਣਕਾਰੀ ਦੇਣ ਲਈ ਸਮਾ ਘੱਟ ਹੈ ਪਰ ਇਹਨਾ ਗੁਰੂ ਨਿੰਦਕਾਂ ਨੇ, ਦਸਮ ਪਿਤਾ ਵੱਲੋਂ ਸਾਜੇ ਗਏ ਖਾਲਸਾ ਪੰਥ ਨ ਨਿੰਦਿਆ ਅਤੇ ਕਾਲ ਦਾ ਪੁਜਾਰੀ ਦਸਿਆ ਜਦਕਿ ਖਾਲਸਾ ਅਕਾਲ ਨੂ ਮੰਨਦਾ ਹੈ! ਆਓ ਇਸ ਦੀ ਵਿਆਖਿਆ ਕਰੀਏ; ਕਾਲ ਦਾ ਅਰਥ ਹੈ - ਮੌਤ, ਤੁਸੀਂ ਇਸਦੇ ਅਰਥ ਸਮਝਣ ਲਈ ਇਹ ਸਮਝ ਲਵੋ ਕਿ ਜੋ ਕੁਝ ਵੀ ਸਾਨੂ ਦਿਸਦਾ ਹੈ, ਉਸ ਸਭ ਦਾ ਅੰਤ ਇਕ ਨਾ ਇਕ ਦਿਨ ਹੋਣਾ ਲਾਜ਼ਮੀ ਹੈ! "ਸਭ ਕੋ ਕਾਲੇ ਕੇ ਵੱਸ ਹੈ!' ਪਰ ਅਕਾਲ ਓਹ ਹੈ ਜੋ ਰੂਪ ਰੰਗ, ਕਾਇਆ, ਅਕਾਰ, ਜਨਮ - ਮਰਣ ਤੋਂ ਰਹਿਤ ਹੈ! ਜਦ ਇਸਦਾ ਕੋਈ ਅਕਾਰ ਹੀ ਨਹੀਂ ਤੇ ਇਸਨੁ ਸਾਡੀਆਂ ਅਖਾਂ ਵੇਖ ਵੀ ਨਹੀਂ ਸਕਦੀਆਂ ਤੇ ਅਸੀਂ ਇਸ ਦਾ ਕੋਈ ਵੀ ਵਰਣਨ ਕਿਵੇਂ ਕਰ ਸਕਦੇ ਹਾਂ ! ਜਿਸਨੇ ਵੀ ਇਸਨੂੰ ਜਾਣਿਆ ਹੈ, ਓਹ ਸਿਰਫ ਇਸਦਾ ਅਨੰਦ ਮਾਣ ਸਕਦਾ ਹੈ, ਬਖਾਨ ਨਹੀਂ ਕਰ ਸਕਦਾ! ਪਰ ਧੰਨ ਹਨ ਸਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਹਨਾ ਨੇ ਸਾਨੂ ਇਹਨਾ ਦੇ ਬਾਬਤ ਵੱਡ ਮੁੱਲੀ ਜਾਣਕਾਰੀ ਦਿੱਤੀ ਅਤੇ ਅਕਾਲ ਦੇ ਪੁਜਾਰੀ ਬਣਾਇਆ!

ਪਰ ਹੁਣ ਧੁੰਦਾ ਨਾਮੀ ਗੁਰੂ ਨਿੰਦਕ ਨੇ ਜਾਪੁ ਸਾਹਿਬ ਜੀ ਦੀ ਬਾਣੀ ਤੇ ਕਿੰਤੂ ਕੀਤਾ ਹੈ, ਸੋ ਆਓ, ਵੇਖਿਏ ਕਿ ਗੁਰੂ ਸਾਹਿਬ ਜੀ ਦੀ ਇਹ ਬਾਣੀ ਕੀ ਕਾਲ ਦੀ ਪੂਜਾ ਦੱਸਦੀ ਹੈ ਜਾਂ ਅਕਾਲ ਦੀ? 

ਸ਼ੁਰੁਆਤ ਵਿਚ ਜਾਪੁ ਸਾਹਿਬ ਜੀ ਵਿਚ ਆਪਣੇ ਮੁਖਵਾਕ ਵਿਚ ਦਸਮ ਪਾਤਸ਼ਾਹ ਜੀ ਅਕਾਲ ਪੁਰਖ ਦੀ ਮਹਿਮਾ ਨੂੰ ਬਖਾਨ ਕਰਦੇ ਹੋਏ ਦੱਸਦੇ ਨੇ ਕਿ, " ਚਕ੍ਰ ਚਿਹਨ ਬਰਨ ਅਰੁ ਪਾਤ ਨਾਹਿਨ ਜਿਹ।।।' ਅਰਥਾਤ ਜਿਸ ਕੋਲ ਕੋਈ ਚੱਕਰ ਦਾ ਚਿਹਨ ਨਹੀਂ, ਚੱਕਰ ਧਾਰੀ ਨਹੀ ਅਰਥਾਤ ਵਿਸ਼੍ਣੁ ਨੂ ਇਥੇ ਨਕਾਰ ਦਿੱਤਾ ਗਿਆ, ਵਿਸ਼੍ਣੁ ਰੱਬ ਨਹੀ! ਫੇਰ ...'ਅਰੁ ਬਰਨ' ਅਰਥਾਤ ਜਿਸਦਾ ਕੋਈ ਵਰਣ ਨਹੀਂ! ਓਹ ਕੌਣ ਹੋ ਸਕਦਾ ਹੈ ਬਰਨ ਤੋਂ ਰਹਿਤ ਅਤੇ ਵਰਣ ਵਾਲਾ ਕੌਣ ਹੈ? --- ਸਿਆਮ ਵਰਣ ਅਰਥਾਤ ਕ੍ਰਿਸ਼ਨ---ਇਥੇ ਗੁਰੂ ਸਾਹਿਬ ਜੀ ਨੇ ਕ੍ਰਿਸ਼ਨ ਨੂ ਵੀ ਰੱਬ ਮੰਨਣ ਤੋਂ ਮਨਾ ਕਰ ਦਿੱਤਾ ਹੈ, ਰੱਬ ਕਿਸੇ ਰੰਗ ਦਾ ਮੋਹਤਾਜ਼ ਨਹੀਂ, ਅਕਾਲ ਪੁਰਖ ਰੰਗ ਰੂਪ ਤੋਂ ਬਿਨਾ ਹੈ, (ਬਰਨ) ਵਰਣ ਸ਼ਬਦ ਹਿੰਦੂ ਮੱਤ ਵਿਚ ਕ੍ਰਿਸ਼ਨ ਜੀ ਲਈ ਵਰਤਿਆ ਜਾਂਦਾ ਹੈ! ਅੱਗੇ ਇਸੇ ਪੰਕਤਿ ਦੀ ਵਿਆਖਿਆ ਵਿਚ ਵੇਖਦੇ ਹਾਂ ਕਿ ਗੁਰੂ ਸਾਹਿਬ ਜੀ ਨੇ ਕਿਹਾ ਹੈ, '...ਪਾਤ ਨਾਹਿਨ ਜਿਹ' ਅਰਥਾਤ ਜਿਸ ਦਾ ਕੋਈ ਕੂਲ ਨਹੀਂ, ਜਿਸਦੀ ਕੋਈ ਜਾਤ ਪੱਤ ਨਹੀਂ ਤੇ ਫਿਰ ਕਿਸੇ ਜਾਦਵ ਕੁਲ ਵਿਚ ਜਨਮਿਆ ਕ੍ਰਿਸ਼ਨ ਕਿਵੇਂ ਹੋ ਸਕਦਾ ਹੈ ਜਿਵੇਂ ਹਿੰਦੂ ਮੱਤ ਆਪਣੇ ਦੇਵੀ ਦੇਵਤਿਆਂ ਨੂੰ ਕਿਸੇ ਕੁਲ ਦੇ ਨਾਲ ਹੀ ਜੋੜਦੇ ਨੇ? ਅਤੇ ਫੇਰ ਇਸ ਤੋਂ ਅੱਗੇ ਗੁਰੂ ਸਾਹਿਬ ਜੀ ਦੱਸਦੇ ਨੇ ਕਿ, 'ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨਾ ਸਕਤ ਕਿਹ!' ਅਰਥਾਤ ਕੋਈ ਵੀ ਬੰਦਾ ਅਕਾਲ ਪੁਰਖ ਦੇ ਕਿਸੇ ਰੰਗ ਰੂਪ ਦਾ ਵਰਣਨ ਨਹੀਂ ਕਰ ਸਕਦਾ ਕਿਓਂਕਿ ਓਹ ਇਹਨਾ ਕਿਸੇ ਵੀ ਅਵਗੁਣਾਂ ਤੋਂ ਰਹਿਤ ਹੈ!

ਇਸ ਨੂੰ ਹੋਰ ਸਮਝਣ ਲਈ ਅਸੀਂ ਹਿੰਦੂ ਮੱਤ ਦੇ ਦੇਵੀ ਦੇਵਤਿਆਂ ਨੂ ਸਨਮੁਖ ਰਖਦੇ ਹਾਂ, ਰੂਪ ਰੰਗ ਵਿਚ ਬਝੇ ਹੋਣ ਕਰਕੇ ਕਿਸੇ ਇਕ ਅਕਾਰ ਨੂੰ ਬਣਾ ਕੇ, ਮਨਿ ਵਿਚ ਉਸਦੀ ਮੂਰਤ ਬਣਾ ਕੇ ਉਸਦੀ ਪੂਜਾ ਕਰਨੀ ਅਤੇ ਦੇਵੀ ਦੇਵਤਾ ਦੱਸਣਾ--- ਇਹ ਹਿੰਦੂ ਮਤ ਵਿਚ ਸਾਕਾਰ ਬ੍ਰਹਮ ਦੀ ਪੂਜਾ ਕਰਨਾ ਹੈ! ਭਗਤ ਕਬੀਰ, ਰਵਿਦਾਸ, ਨਾਮਦੇਵ ਆਦਿਕ ਸਾਰੇ ਹੀ ਭਗਤਾਂ ਨੇ ਨਿਰਾਕਾਰ ਸਰਬ ਬਿਆਪਕ ਅਕਾਲ ਪੁਰਖ ਦੀ ਪੂਜਾ ਕੀਤੀ ਹੈ ਜਿਸਨੂ ਓਹ ਰਾਮ ਕਹਿ ਕੇ ਵੀ ਕਰਦੇ ਸਨ ਪਰ ਓਹਨਾ ਦਾ ਰਾਮ ਦਸਰਥ ਪੁੱਤਰ ਨਹੀਂ ਕਿਓਂਕਿ ਦਸਰਥ ਪੁੱਤਰ ਰਾਮ ਇਕ ਮਨੂਖ ਸੀ ਅਤੇ ਓਹ ਸਰਬ ਬਿਆਪਕ ਨਹੀਂ ਹੋ ਸਕਦਾ! ਜੇ ਹੁੰਦਾ ਤਾਂ ਆਪਣੀ ਵਹੁਟੀ ਨੂੰ ਰਾਵਣ ਤੋ ਛੁਡਵਾਓਣ ਲਈ ਉਸਨੂੰ ਬਾਂਦਰਾਂ ਦੀ ਸੇਨਾ ਦੀ ਲੋੜ ਨਹੀਂ ਸੀ ਪੈਣੀ? ਜੋ ਆਪਣੀ ਮਦਦ ਆਪ ਨਹੀਂ ਕਰ ਸਕਿਆ, ਓਹ ਸਾਡੀ ਜਾਂ ਕਿਸੇ ਹੋਰ ਦੀ ਮਦਦ ਕਿਵੇਂ ਕਰ ਸਕਦਾ ਹੈ? ਇਸ ਭਗਤਾਂ ਦਾ ਰਾਮ ਘਟ - ਘਟ ਵਿਚ ਸਮੋਇਆ ਹੈ ! ਓਹ ਅਕਾਲ ਪੁਰਖ ਹੀ ਹੈ, ਓਹੀ ਸੱਚਾ ਰਾਮ ਹੈ! ਅਕਾਲ ਪੁਰਖ ਨੂੰ ਕਿਸੇ ਵੀ ਨਾਓਂ ਨਾਲ ਪੁਕਾਰੋ, ਕੀ ਫਰਕ ਪੈਂਦਾ ਹੈ, ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿਚ ਅਕਾਲ ਪੁਰਖ ਨੂੰ ਸੈਂਕੜਿਆ ਨਾਵਾਂ ਨਾਲ ਸੰਬੋਧਿਤ ਕੀਤਾ ਹੈ!

ਅਕਾਲ ਪੁਰਖ ਰੂਪੀ ਰਮੇ ਹੋਏ ਰਾਮ ਦੇ ਬਾਰੇ ਗੁਰੂ ਨਾਨਕ ਮਹਾਂਰਾਜ ਜੀ ਫਰਮਾਉਂਦੇ ਹਨ ਕਿ ਜਿਸ ਦੇ ਹਿਰਦੇ ਵਿੱਚ ਵੀ ਇਹ ਰਾਮ ਵੱਸ ਜਾਂਦਾ ਹੈ ਉਹ ਨਾ ਮਰਦਾ ਹੈ,ਨਾਂ ਡਰਦਾ ਹੈ,ਨਾਂ ਰੋਂਦਾ ਹੈਅਤੇ ਨਾਂ ਹੀ ਉਹ ਠੱਗਿਆ ਜਾ ਸਕਦਾ ਹੈ

ਨਾ ਉਹ ਮਰੇ ਨਾ ਠਾਗੇ ਜਾਇ ਜਿਨ ਕੈ ਰਾਮ ਵਸੈ ਮਨਿ ਮਾਹਿ॥

ਪਰ ਦਸ਼ਰਥ ਪੁੱਤਰ ਰਾਮ ਤਾਂ ਇਸ ਸੰਸਾਰ ਵਿਚੋਂ ਆਮ ਮਨੱਖਾਂ ਵਾਂਗ ਹੀ ਚਲਾ ਗਿਆ,

ਰਾਮ ਗਇਓ ਰਾਵਣ ਗਇਓ ।।

ਦਸ਼ਰਥ ਪੁੱਤਰ ਰਾਮ ਤਾਂ ਸੀਤਾ ਦੇ ਵਿਯੋਗ ਵਿੱਚ ਰੋਂਦਾ ਰਿਹਾ ਹੈ,

ਰੋਵੇ ਰਾਮ ਨਿਕਾਲਾ ਭਇਆ ਸੀਤਾ ਲਸਮਣ ਵਿਛੁੜ ਗਇਆ॥

ਜੇ ਅਸੀਂ ਇਸ ਨਿਰਾਕਾਰ ਬ੍ਰਹਮ ਅਕਾਲ ਪੁਰਖ ਦੇ ਹੋਰ ਗੁਣਾਂ ਤੇ ਝਾਤੀ ਮਾਰੀਏ ਤੇ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਵਿਚ ਹੀ ਇਹ ਭੁਲੇਖਾ ਦੂਰ ਕਰ ਦਿੱਤਾ ਹੈ, ਓਹਨਾ ਨੇ ਵੀ ਅਕਾਲ ਪੁਰਖ ਨੂ ਅਜੂਨੀ ਦਸਿਆ ਹੈ ਸਾਫ਼ ਕਿਹਾ ਹੈ ਕਿ, ਅਕਾਲ ਪੁਰਖ ਜੁਗਾਂ ਤੋ ਸੱਚ ਹੈ, ਆਓਣ ਵਾਲੇ ਜੁਗਾਂ ਵਿਚ ਵੀ ਸੱਚ ਰਹੇਗਾ, ਓਹ ਅੱਜ ਵੀ ਸੱਚ ਹੈ ਅਤੇ ਗੁਰੂ ਨਾਨਕ ਜੀ ਕਹਿੰਦੇ ਨੇ ਕਿ ਓਹ ਹਮੇਸ਼ਾ ਸੱਚ ਹੀ ਰਹੇਗਾ! ਤੇ ਜਾਪੁ ਸਾਹਿਬ ਜੀ ਦੀ ਬਾਣੀ ਵੀ ਇਸੇ ਅਕਾਲ ਪੁਰਖ ਨੂ ਵਰਣਿਤ ਕਰਦੀ ਹੈ, ਜਿਸ ਨਾਲ ਸਿਖਾਂ ਨੂ ਕੋਈ ਭੁਲੇਖਾ ਨਾ ਰਹੇ ਅਤੇ ਸਿਖ ਆਪਣੇ ਛੁਪੇ ਹੋਏ ਦੁਸ਼ਮਨਾਂ, ਇਹਨਾ ਗੁਰੂ ਨਿੰਦਕਾਂ ਤੋ ਸੁਚੇਤ ਰਹਿਣ!
ਹੁਣ ਜੇ ਕਰ ਇਸ ਸੰਪੂਰਨ ਮੁਖਵਾਕ ਦੀ ਵਿਆਖਿਆ ਕਰਣ ਲੱਗ ਜਾਈਏ ਤਾਂ ਸਟੀਕ ਹੀ ਲਿਖਿਆ ਜਾਵੇਗਾ ਪਰ ਅਸੀਂ ਸਿਰਫ ਇਹ ਵਿਚਾਰ ਕਰ ਰਹੇ ਹਾਂ ਕਿ ਜਾਪੁ ਸਾਹਿਬ ਜੀ ਦੀ ਬਾਣੀ ਕਾਲ ਦੀ ਪੂਜਾ ਦੱਸਦੀ ਹੈ(ਗੁਰੁ ਨਿੰਦ੍ਕਾਂ ਮੁਤਾਬਿਕ) ਜਾਂ ਅਕਾਲ ਪੁਰਖ ਨਾਲ ਜੋੜਦੀ ਹੈ? ਇਹ ਤੇ ਇਸ ਬਾਣੀ ਦੇ ਮੁਖਵਾਕ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਇਹ ਸਿਰਫ ਅਕਾਲ ਪੁਰਖ ਨਾਲ ਸਿਖਾਂ ਨੂੰ ਜੋੜਦੀ ਹੈ ਅਤੇ ਕਿਸੇ ਦੇਵੀ ਦੇਵਤਾ ਨੂੰ ਨਹੀਂ ਮੰਨਦੀ! ਬਾਕੀ ਪ੍ਰੋਫ਼ੇਸਰ ਸਾਹਿਬ ਸਿੰਘ ਜੀ ਨੇ ਜਾਪੁ ਸਾਹਿਬ ਜੀ ਦੀ ਜੋ ਵਿਆਖਿਆ ਕੀਤੀ ਹੈ, ਓਹ ਤੁਸੀਂ ਇਸ ਬਲੌਗ http://dasamgranth-iksach-2.blogspot.in/ ਵਿਚ ਪੜ ਸਕਦੇ ਹੋ, ਜਿਸ ਨਾਲ ਇਹਨਾ ਗੁਰੂ ਨਿੰਦਕਾਂ ਵੱਲੋਂ ਪਾਏ ਗਏ ਭੁਲੇਖੇ ਦੂਰ ਹੋ ਸਕਣ ਅਤੇ ਸੰਗਤਾਂ ਦਸਮ ਪਿਤਾ ਜੀ ਦੀ ਬਾਣੀ ਤੇ ਨਿਸ਼ਚਾ ਰਖਦਿਆਂ ਆਪਣੇ ਜਨਮ ਸੁਫ੍ਲਾ ਕਰਣ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !
ਗੁਰੂ ਪੰਥ ਦਾ ਦਾਸ
ਅਜਮੇਰ ਸਿੰਘ ਰੰਧਾਵਾ
9811857449

No comments: